Skip to content

9:45 AM – 7:00 PM, all days

Dr. Raghav Thukral M.D. (Ayurveda) · Vaidya

ਆਚਾਰੀਆ · ਇੱਕ ਪਰਿਵਾਰਕ ਪਰੰਪਰਾ

ਡਾ. ਰਾਘਵ ਠੁਕਰਾਲ ਬਾਰੇ

ਉਮਰ ਭਰ ਦੀ ਸਿੱਖਿਆ, ਸੁਣਨ ’ਤੇ ਅਧਾਰਿਤ ਇਲਾਜ।

ਡਾ. ਰਾਘਵ ਠੁਕਰਾਲ, ਆਯੁਰਵੈਦਿਕ ਡਾਕਟਰ

ਆਯੁਰਵੇਦ ਦੀਆਂ ਚਾਰ ਪੀੜ੍ਹੀਆਂ

ਡਾ. ਰਾਘਵ ਠੁਕਰਾਲ ਚੌਥੀ ਪੀੜ੍ਹੀ ਦੇ ਆਯੁਰਵੈਦਿਕ ਡਾਕਟਰ ਹਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਆਪਣੇ ਦਾਦਾ-ਦਾਦੀ ਨਾਲ ਆਯੁਰਵੇਦ ਸਿੱਖਣਾ ਸ਼ੁਰੂ ਕੀਤਾ ਅਤੇ ਪਾਚਨ, ਸਰੀਰ ਦੀ ਕੁਦਰਤ ਅਤੇ ਰੁਟੀਨ ਦੀ ਉਹ ਸਮਝ ਹਾਸਲ ਕੀਤੀ, ਜੋ ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਅਪਣਾਉਂਦਾ ਆਇਆ ਹੈ।

ਇਸ ਤੋਂ ਬਾਅਦ ਉਨ੍ਹਾਂ ਨੇ ਖੁਰਾਕ ਅਤੇ ਪੋਸ਼ਣ ਵਿੱਚ ਮੁਹਾਰਤ ਨਾਲ ਆਯੁਰਵੇਦ ਵਿੱਚ ਐਮ.ਡੀ. ਕੀਤੀ ਅਤੇ ਅੰਮ੍ਰਿਤਸਰ ਵਿੱਚ ਆਪਣਾ ਕਲੀਨਿਕ ਸ਼ੁਰੂ ਕੀਤਾ। ਉਨ੍ਹਾਂ ਦੇ ਇਲਾਜ ਵਿੱਚ ਆਯੁਰਵੈਦਿਕ ਸਿਧਾਂਤ, ਪੋਸ਼ਣ ਅਤੇ ਜੀਵਨ-ਸ਼ੈਲੀ ਦੀ ਸਲਾਹ ਇਕੱਠੇ ਆਉਂਦੇ ਹਨ — ਹਰ ਵਿਅਕਤੀ ਦੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ।

ਵਿਅਕਤੀ ਸਭ ਤੋਂ ਪਹਿਲਾਂ

ਤੁਹਾਡਾ ਸਿਹਤ ਇਤਿਹਾਸ, ਤੁਹਾਡਾ ਆਮ ਖਾਣਾ, ਕੰਮ ਅਤੇ ਰੋਜ਼ਾਨਾ ਆਦਤਾਂ — ਇਹ ਸਭ ਸਲਾਹ-ਮਸ਼ਵਰੇ ਦਾ ਹਿੱਸਾ ਹਨ। ਸਲਾਹ-ਮਸ਼ਵਰੇ ਵਿੱਚ ਇਨ੍ਹਾਂ ਗੱਲਾਂ ’ਤੇ ਖੁੱਲ੍ਹ ਕੇ ਚਰਚਾ ਹੁੰਦੀ ਹੈ ਅਤੇ ਤੁਹਾਡੇ ਲਈ ਢੁਕਵੀਂ ਸਲਾਹ ਦਿੱਤੀ ਜਾਂਦੀ ਹੈ।

“ਡਾਕਟਰ ਐਸਾ, ਦੋਸਤ ਜੈਸਾ” — ਇਹੀ ਉਹ ਨਿੱਜੀ ਰਿਸ਼ਤਾ ਹੈ ਜੋ ਉਨ੍ਹਾਂ ਦੇ ਇਲਾਜ ਦੇ ਕੇਂਦਰ ਵਿੱਚ ਹੈ।

ਪੁਰਸਕਾਰ ਅਤੇ ਸਨਮਾਨ

ਡਾ. ਰਾਘਵ ਠੁਕਰਾਲ ਨੂੰ 2019 ਵਿੱਚ ਡਿਸਟਿੰਗੁਇਸ਼ਡ ਡਾਕਟਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਰੇ ਪੁਰਸਕਾਰ ਵੇਖੋ (ਅੰਗਰੇਜ਼ੀ ਵਿੱਚ)।

ਗਿਆਨ ਸਾਂਝਾ ਕਰਨਾ

ਸਲਾਹ-ਮਸ਼ਵਰੇ ਦੇ ਨਾਲ-ਨਾਲ ਡਾ. ਰਾਘਵ ਖਾਣੇ, ਆਯੁਰਵੈਦਿਕ ਪਰੰਪਰਾ ਅਤੇ ਰੋਜ਼ਾਨਾ ਸਿਹਤ ਬਾਰੇ ਲਿਖਦੇ ਹਨ। ਆਯੁਰਵੇਦ ਜਰਨਲ ਪੜ੍ਹੋ (ਅੰਗਰੇਜ਼ੀ ਵਿੱਚ)।

ਡਾ. ਰਾਘਵ ਠੁਕਰਾਲ ਨਾਲ ਸਲਾਹ-ਮਸ਼ਵਰਾ

ਅੰਮ੍ਰਿਤਸਰ ਕਲੀਨਿਕ ਵਿੱਚ ਜਾਂ ਔਨਲਾਈਨ (ਦੁਨੀਆ ਵਿੱਚ ਕਿਤੇ ਵੀ)।

ਕਲੀਨਿਕ ਦਾ ਪਤਾ
206, East Mohan Nagar, Behind Mata Kaula Hospital, Amritsar, Punjab 143001
ਰਸਤਾ ਵੇਖੋ ↗
ਸਮਾਂ
9:45 – 19:00, ਹਰ ਰੋਜ਼

ਇਹ ਜਾਣਕਾਰੀ ਆਮ ਜਾਣਕਾਰੀ ਲਈ ਹੈ ਅਤੇ ਡਾਕਟਰ ਦੀ ਨਿੱਜੀ ਸਲਾਹ ਦੀ ਥਾਂ ਨਹੀਂ ਲੈਂਦੀ। ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਬੰਦ ਜਾਂ ਘੱਟ ਨਾ ਕਰੋ।